On the occasion of December 25, Akal Purakh Ki Fauj organized our heritage, our family program at Secretary Bagh Amritsar under the Galvkadi campaign.

On the occasion of December 25, Akal Purakh Ki Fauj organized our heritage, our family program at Secretary Bagh Amritsar under the Galvkadi campaign.

25 ਦਿਸੰਬਰ ਮੌਕੇ ਅਕਾਲ ਪੁਰਖ ਕੀ ਫੌਜ ਵੱਲੋਂ ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਸਕੱਤਰੀ ਬਾਗ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਉਪਰਾਲੇ ਤਹਿਤ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ ਅਤੇ ਵਖ ਵੱਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਦੇ ਵਿਚ ਅੰਮ੍ਰਿਤਸਰ ਦੇ ਬਹੁਤ ਸਾਰੇ ਸਕੂਲਾਂ ਨੇ ਭਗ ਲਿਆ। ਬੱਚਿਆਂ ਵਿਚ ਇਸ ਮੁਹਿੰਮ ਨੂੰ ਲੈਅ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ । ਭੂਜੰਗੀ ਖਾਲਸਾ ਮੁਕਾਬਲੇ ਦੇ ਵਿਚ ਛੋਟੇ ਛੋਟੇ ਬੱਚੇ ਘਰੋ ਸਾਹਿਬਜ਼ਾਦਿਆ ਦੇ ਵਾਰਿਸ ਬਣਕੇ ਸਿੱਖੀ ਪਹਿਰਾਵੇ ਵਿੱਚ ਤਿਆਰ ਹੋ ਕੇ ਆਏ । ਮੁਕਾਬਲਿਆਂ ਦੇ ਅੰਤ ਵਿਚ ਬੱਚਿਆ ਨੂੰ ਖੂਬਸੂਰਤ ਇਨਾਮ ਦਿੱਤੇ ਗਏ। ਹਰੇਕ ਬੱਚੇ ਨੂੰ ਹੋਂਸਲਾ ਅਫਜ਼ਾਈ ਵਜੋਂ ਇਨਾਮ ਦਿੱਤੇ ਗਏ । ਇਸ ਮੁਹਿੰਮ ਨੇ ਸਾਹਿਬਜ਼ਾਦਿਆਂ ਪ੍ਰਤੀ ਸਮਾਜ ਵਿਚ ਇੱਕ ਅਹਿਸਾਸ ਜਗਾਉਣ ਦਾ ਸਫ਼ਲ ਉਪਰਾਲਾ ਕੀਤਾ ਹੈ।
ਬੱਚਿਆਂ ਦੇ ਨਾਲ ਓਹਨਾ ਦੇ ਮਾਤਾ ਪਿਤਾ ਨੇ ਵੀ ਭਗ ਲਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਅਤੇ ਸੰਗਤ ਦੇ ਨਾਲ ਰੂਹਾਨੀ ਬੋਲ ਸਾਂਝੇ ਕੀਤੇ। ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸੰਸਥਾਪਕ ਸ ਜਸਵਿੰਦਰ ਸਿੰਘ ਐਡਵਕੇਟ Jaswinder Singh Advocate ਨੇ ਵੀ ਆਪਣੇ ਵਿਚਾਰ ਸਾਰੀ ਸੰਗਤ ਨਾਲ ਸਾਂਝੇ ਕੀਤੇ ਅਤੇ ਇਹਨਾਂ ਉਪਰਾਲਿਆਂ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ।
ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ ਦੇ ਜੈਕਾਰਿਆਂ ਨਾਲ ਸਾਰਾ ਵਾਤਾਵਰਨ ਗੂੰਜ ਉੱਠਿਆ। ਇਸ ਮੌਕੇ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸਾਰੇ ਸੇਵਾਦਾਰ ਨੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਈ ਅਤੇ ਸਾਰੇ ਸਮਾਗਮ ਨੂੰ ਖੂਬਸੂਰਤ ਅੰਜਾਮ ਦਿੱਤਾ।
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਸੀਂ ਸਾਰੇ ਸਹਯੋਗੀਆਂ ਦਾ ਅਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਆਪ ਆਪਣਾ ਯੋਗਦਾਨ ਦਿੰਦੇ ਰਹੋਗੇ ????????????????????????
download